Wednesday, 11 July 2012

                                                                                                                                                                     
            ਔਰਤ 




  ਵੇ  ਵੰਝਲੀ ਵਜਾਉਣ ਵਾਲਿਆ!
ਇਕ ਸੁਰ ਮੇਰੀ ਝੋਲੀ ਵਿਚ ਪਾ ।
ਉਡ ਜਾਵਾਂ ਨਾਲ ਜਿਸਦੇ,
 ਡੁੱਬ ਜਾਵਾਂ ਵਿਚ ਚਨਾਬ ।
ਅਜੇ ਟਿਸਦੀ ਹੈ ਰੁਹਾਨਗੀ ,
ਇਸ ਦਿਲ ਦੀਆ ਦਰਾਂਰਾ ਚੋਂ।
ਭਰ ਆਏ ਇਹ ਨੈਣ ਕਟੋਰੇ ,
ਵੇਖ ਦੁਰਦਸ਼ਾ 'ਤੇਰੀ '( ਔਰਤ ) ਨੂੰ ...


ਵੇ ਮਨੁਖਾ !
ਖੋਲ ਇਹਨਾ ਬੇਹੋਸ਼ੀ ਦੇ ਤਾਲਿਆਂ ਨੂੰ ,
ਕਡ ਬਾਹਰ ਸੋਹਣੀ ਤੇ ਸਜੀਲੀ ਹੋਸ਼ ਨੂੰ ,
ਤਾਂ ਜੋ ,ਬਖਸ਼ ਸਕੇ ਕੁਦਰਤ ਤੈਨੂੰ ,
'ਉਸਦੇ ' ਪਰਛਾਵੇਂ ਨੂੰ ਮਿਟਾਉਣ ਦੀ 
ਅਭੁਲ ਕੋਸ਼ਿਸ਼ ਲਈ ....
 
           : ਨਿਸ਼ੂ ਕੌਸ਼ਲ  

1 comment:

gaurav kalra said...

ਆਲੋਚਕ ਅਕਸਰ ਉਹੀ ਵਿਅਕਤੀ ਬਣਦੇ ਹਨ, ਜੋ ਕਲਾ ਅਤੇ ਸਾਹਿਤ ਦੇ ਖੇਤਰ ਵਿਚ ਅਸਫਲ ਰਹਿੰਦੇ ਹਨ – ਡਿਜਰਾਇਲੀ
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।
- ਗੁਰੂ ਨਾਨਕ ਦੇਵ ਜੀ
ਔਰਤ ਤੂੰ ਮਹਾਨ ਹੈਂ। ਤੂੰ ਜਿੰਦਗੀ ਪੈਦਾ ਹੀ ਨਹੀਂ ਕਰਦੀ, ਉਸ ਦੇ ਲਈ ਮਰ ਵੀ ਸਕਦੀ ਹੈ।
- ਜਸਵੰਤ ਕੰਵਲ

ਔਰਤ ਹੋਣਾ ਇਕ ਤਪ ਹੈ।
- ਪ੍ਰੋ. ਪੂਰਨ ਸਿੰਘ

ਨਾਰੀ ਸ਼ਾਂਤੀ ਦੀ ਮੂਰਤ ਹੈ, ਇਸ ਨੂੰ ਉੱਚ ਪਦ ਤੋਂ ਥੱਲੇ ਸੁੱਟਣਾ ਜੰਗਲੀਪੁਣਾ ਹੈ।
- ਰਫੋਲਡੀਯਸ

ਔਰਤ ਦਾ ਸ਼ੁਭ ਵਰਤਾਓ ਘਰ ਨੂੰ ਆਬਾਦ ਕਰਦਾ ਹੈ।
ਜਿਸ ਘਰ ਵਿਚ ਔਰਤ ਨਹੀਂ ਉਹ ਭੂਤ ਬੰਗਲਾ ਹੈ।
ਔਰਤ ਆਦਮੀ ਨਾਲੋਂ ਜਿਆਦਾ ਸਿਆਣੀ ਹੈ। ਉਹ ਜਾਣਦੀ ਘੱਟ ਹੈ ਪਰ ਸਮਝਦੀ ਜ਼ਿਆਦਾ ਹੈ।
ਔਰਤ ਵਿਆਹ ਦੇ ਹੁਸੀਨ ਤੋਹਫਿਆਂ ਵਿਚੋਂ ਇਕ ਹੈ।
ਪਤਨੀ ਵਰਗਾ ਕੋਈ ਸੱਚਾ ਦੋਸਤ ਨਹੀਂ।
ਪ੍ਰੇਮ ਕਿਸ ਤਰ੍ਹਾਂ ਕਰਨਾ ਹੈ, ਇਹ ਸਿਰਫ ਨਾਰੀ ਹੀ ਜਾਣਦੀ ਹੈ।
ਇਕ ਨੇਕ ਇਸਤਰੀ ਪਤੀ ਦੇ ਸਿਰ ਦਾ ਤਾਜ ਹੈ।
ਸੁਤੰਤਰ ਇਸਤਰੀ ਦੀ ਵਫਾ, ਮਰਦ ਲਈ ਇਕ ਵੱਡਾ ਇਨਾਮ ਹੈ।
ਆਦਮੀ ਜੋ ਔਰਤ ਦੇ ਛੋਟੇ ਮੋਟੇ ਕਸੂਰਾਂ ਨੂੰ ਮਾਫ ਨਹੀਂ ਕਰਦਾ, ਕਦੇ ਵੀ ਉਸ ਦੇ ਗੁਣਾਂ ਦਾ ਅਨੰਦ ਨਹੀਂ ਮਾਣ ਸਕਦਾ।
- ਖ਼ਲੀਲ ਜ਼ਿਬਰਾਨ
ਜੇ ਪਤਨੀ ਰੁੱਸ ਜਾਂਦੀ ਹੈ ਤਾਂ ਸਾਰਾ ਘਰ ਰੁੱਸ ਜਾਂਦਾ ਹੈ।
ਔਰਤ ਦੇ ਅਥਰੂਆਂ ਵਿਚ ਹਡ਼੍ਹ ਜਿੰਨੀ ਸ਼ਕਤੀ ਹੁੰਦੀ ਹੈ।
ਜਿਸ ਘਰ ਵਿਚ ਮਾਂ ਸਿਆਣੀ ਹੈ, ਉਹ ਘਰ ਮਨੁੱਖਤਾ ਅਤੇ ਸੱਭਿਅਤਾ ਦੀ ਯੂਨੀਵਰਸਿਟੀ ਹੈ।
ਮੈਂ ਇਸ ਕਰਕੇ ਔਰਤ ਦਾ ਸਤਿਕਾਰ ਕਰਦਾ ਹਾਂ ਕਿਉਂਕਿ ਮਨੁੱਖ ਦਾ ਮਨੁੱਖਤਵ ਇਸ ਨਾਲ ਜਿਉਂਦਾ ਹੈ।
- ਲਾਵੈਲ